Punjabi / ਪੰਜਾਬੀ

ਪੱਛਮੀ ਮੈਟਰੋਪੋਲੀਟਨ ਲਈ ਲਿਜ਼ ਵਾਲਸ਼

ਉੱਤਰੀ ਮੈਟਰੋਪੋਲੀਟਨ ਲਈ ਜੇਰੋਮੀ ਸਮਾਲ

ਅਸਲ ਬਦਲਾਅ ਲਈ, ਸਮਾਜਵਾਦੀ ਨੂੰ ਵੋਟ ਦਿਓ

ਰਹਿਣ ਸਹਿਣ ਦੀ ਲਾਗਤ ਕੰਟਰੋਲ ਤੋਂ ਬਾਹਰ ਹੋ ਰਹੀ ਹੈ। ਪਰ ਇਸ ਦੇ ਸਬੰਧ ਵਿੱਚ ਕੁੱਝ ਕਰਨ ਦੀ ਬਜਾਏ, ਮਜ਼ਦੂਰ ਅਤੇ ਉਦਾਰਵਾਦੀ (Labor and Liberals) ਸਿਰਫ ਬਹੁਤ ਅਮੀਰ ਲੋਕਾਂ ਨੂੰ ਹੋਰ ਅਮੀਰ ਹੋਣ ਵਿੱਚ ਮੱਦਦ ਕਰਦੇ ਹਨ।

ਸਾਨੂੰ ਤਾਕਤ ਵਾਪਿਸ ਲੈਣ ਅਤੇ ਅਤੇ ਅਜਿਹਾ ਸਮਾਜ ਉਸਾਰਨ ਦੀ ਲੋੜ ਹੈ ਜੋ ਕੰਮਕਾਜੀ ਸ਼੍ਰੇਣੀ ਲੋਕਾਂ ਅਤੇ ਉਹਨਾਂ ਲੋਕਾਂ ਦੀ ਦੇਖਭਾਲ ਕਰੇ ਜਿਹਨਾਂ ਨੂੰ ਅਣਗੋਲਿਆਂ ਕਰ ਦਿੱਤਾ ਗਿਆ ਹੈ।

ਸਾਰਿਆਂ ਲਈ ਕਿਫਾਇਤੀ ਹਾਉਸਿੰਗ

ਕਿਰਾਏ ਵਾਧਿਆਂ ਉੱਤੇ 5-ਸਾਲ ਦੀ ਰੋਕ। ਕਿਰਾਏਦਾਰਾਂ ਨੂੰ ਅਸਲ ਅਧਿਕਾਰ ਦੇਣ ਅਤੇ ਮਕਾਨਮਾਲਕਾਂ ਦੀ ਬਦਸਲੂਕੀ ਨੂੰ ਰੋਕਣ ਲਈ ਕਾਨੂੰਨ। ਅਗਲੇ 10 ਸਾਲਾਂ ਵਿੱਚ 150,000 ਨਵੇਂ ਜਨਤਕ ਹਾਉਸਿੰਗ ਯੂਨਿਟ ਬਣਾਓਨਵਾਂ ਰਾਜਸੀ ਬੈਂਕ ਸਥਾਪਿਤ ਕਰਨਾ ਜੋ ਔਸਤਨ ਗਿਰਵੀਨਾਮੇ ਉੱਤੇ ਘੱਟ ਵਿਆਜ ਦਰਾਂ ਦੀ ਪੇਸ਼ਕਸ਼ ਕਰੇ।

ਨਿੱਜੀਕਰਨ ਦਾ ਅੰਤ ਕਰੋ

ਜਨਤਕ ਆਵਾਜਾਈ, ਬਿਜਲੀ, ਇੰਟਰਨੈੱਟ, ਬਜ਼ੁਰਗਾਂ ਦੀ ਦੇਖਭਾਲ ਅਤੇ ਹੋਰ ਜ਼ਰੂਰੀਸੇਵਾਵਾਂ ਨੂੰ ਜਨਤਾ ਦੇ ਹੱਥਾਂ ਵਿੱਚ ਰੱਖੋ।

ਅਸਲ ਮੌਸਮੀ ਕਾਰਵਾਈ 

ਨਵੀਂ ਗੈਸ ਜਾਂ ਕੋਲਾ ਨਹੀਂ। 2040 ਤੱਕ ਸਿਫਰ-ਕਾਰਬਨ ਅਰਥ ਵਿਵਸਥਾ। ਮੁੱਖ ਪ੍ਰਦੂਸ਼ਨ ਇੰਡਸਟਰੀਆਂ ਨੂੰ ਸਰਕਾਰੀ ਕੰਟਰੋਲ ਅਧੀਨ ਰੱਖੋ।

ਮੁਫਤ ਬਾਲ ਦੇਖਭਾਲ

ਨਵਾਂ ਵਿਸ਼ਵਵਿਆਪੀ ਰਾਜ-ਸੰਚਾਲਿਤ ਬਾਲ ਦੇਖਭਾਲ ਪ੍ਰਣਾਲੀਸਥਾਪਿਤ ਕਰੋਜਿਸ ਵਿੱਚ ਪਰਿਵਾਰਾਂ ਨੂੰ ਮੁਫਤ ਪਹੁੰਚ ਅਤੇ ਕਰਮਚਾਰੀਆਂ ਨੂੰ ਉਪਯੁਕਤ ਤਨਖਾਹ ਹੋਵੇ। 

ਸਕੂਲਾਂ, ਸਿਹਤ ਅਤੇ ਬਜ਼ੁਰਗਾਂ ਦੀ ਦੇਖਭਾਲ ਨੂੰ ਠੀਕ ਕਰੋ

ਨਿਯੁਕਤੀ ਸੰਕਟ ਦਾ ਹੱਲ ਕਰਨ ਲਈ ਤਨਖਾਹ ਵਾਧਾ ਅਤੇ ਬਿਹਤਰ ਕਾਰਜ ਹਾਲਾਤ। ਰਾਜਸੀ ਸਕੂਲਾਂ ਵਿੱਚ 10,000 ਨਵੇਂ ਅਧਿਆਪਕ, ਅਤੇ ਹੋਰ ਹਸਪਤਾਲ ਦੇ ਬੈੱਡਾਂ, ਅਤੇ ਸਿਹਤ ਅਤੇ ਬਜ਼ੁਰਗਾਂ ਦੀ ਦੇਖਭਾਲ ਵਿੱਚ ਨਰਸਾਂ ਅਤੇ ਹੋਰ ਸਟਾਫ ਪ੍ਰਦਾਨ ਕਰਨ ਲਈ ਫੰਡਿੰਗ ਵਧਾਓ

ਰਾਜਨੀਤਿਕਾਂ ਨੂੰ ਕਰਮਚਾਰੀ ਦੀ ਤਨਖਾਹਾਂ ਉੱਤੇ ਪਾਓ

ਰਾਜਨੀਤਿਕਾਂ ਨੂੰ ਬਹੁਤ ਜਿਆਦਾ ਤਨਖਾਹ ਮਿਲ ਰਹੀ ਹੈ ਅਤੇ ਪਹੁੰਚ ਤੋਂ ਬਾਹਰ ਹਨਜੇ ਚੁਣੇ ਜਾਂਦੇ ਹਾਂ ਤਾਂ ਅਸੀਂ ਸੰਸਦ ਦੇ ਸਾਰੇ ਮੈਂਬਰਾਂ ਲਈ 6ਵੇਂ ਸਾਲ ਦੀ ਨਰਸ ($87,000) ਤੋਂ ਘੱਟ ਮੂਲ ਤਨਖਾਹ ਕਰਨ ਲਈ ਕਾਨੂੰਨ ਬਣਾਵਾਂਗੇ ।

ਇਸ ਦੌਰਾਨ, ਸਾਰੇ ਵਿਕਟੋਰੀਅਨ ਸਮਾਜਵਾਦੀ ਉਮੀਦਵਾਰਾਂ ਨੇ ਸਿਰਫ $87,000 ਪ੍ਰਤੀ ਸਾਲ ਲੈਣ ਦਾ ਅਤੇ ਬਾਕੀ ਭਾਈਚਾਰਾ ਮੁਹਿੰਮਾਂ ਵਿੱਚ ਨਿਵੇਸ਼ ਕਰਨ ਦਾ ਵਚਨ ਲਿਆ ਹੈ।

ਟੈਕਸ ਕਾਰਪੋਰੇਸ਼ਨਾਂ ਅਤੇ ਅਮੀਰ 

ਤਨਖਾਹਾਂ ਵਧਾਓ

ਮੂਲ ਨਿਵਾਸੀ ਲੋਕਾਂ ਨਾਲ ਖੜ੍ਹੇ ਰਹੋ ਅਤੇ ਪ੍ਰਵਾਸੀਆਂ ਦਾ ਸਵਾਗਤ ਕਰੋ

Victorian Socialists, 54 Victoria St, Carlton South, VIC 3053 ਦੁਆਰਾ ਅਧਿਕਾਰਤ