ਪੱਛਮੀ ਮੈਟਰੋਪੋਲੀਟਨ ਲਈ ਲਿਜ਼ ਵਾਲਸ਼

ਮੈਂ ਲਿਜ਼ ਵਾਲਸ਼, ਨਵੰਬਰ 2022 ਰਾਜ ਚੋਣਾਂ ਵਿੱਚ ਪੱਛਮੀ ਮੈਟਰੋਪੋਲੀਟਨ ਖੇਤਰ ਲਈ ਵਿਕਟੋਰੀਅਨ ਸਮਾਜਵਾਦੀ (Victorian Socialists) ਅੱਪਰ ਹਾਉਸ ਉਮੀਦਵਾਰ ਹਾਂ। ਮੈਂ ਆਪਣੀ ਨਵਜੰਮੀ ਬੇਟੀ ਸਮੇਤ, ਆਪਣੇ ਪਰਿਵਾਰ ਨਾਲ Maidstone ਵਿੱਚ ਰਹਿੰਦਾ ਹਾਂ।

ਮੈਂ ਵਿਸ਼ਵਾਸ ਕਰਦਾ ਹਾਂ ਕਿ ਪੱਛਮੀ ਉਪਨਗਰੀ ਲੋਕ ਉਸ ਤੋਂ ਵੱਧ ਦਾ ਹੱਕ ਰੱਖਦੇ ਹਨ ਜੋ ਮੌਜੂਦਾ ਸਰਕਾਰ ਅਤੇ ਉਹਨਾਂ ਦੇ ਦੋਸਤ, ਵੱਡੇ ਡਿਵੈਲਪਰ, ਪੇਸ਼ ਕਰ ਰਹੇ ਹਨ।

ਮੈਂ ਪਿਛਲੇ 25 ਸਾਲਾਂ ਤੋਂ ਵਚਬੱਧ ਸਮਾਜਵਾਦੀ ਰਿਹਾ ਹਾਂ। ਹਾਈ ਸਕੂਲ ਵਿੱਚ ਮੈਂ Pauline Hanson ਖਿਲਾਫ ਸਕੂਲ ਵਾਕ ਆਉਟ ਵਿੱਚ ਭਾਗ ਲਿਆ ਸੀ। ਉਸ ਤੋਂ ਬਾਅਦ ਮੈਂ ਹਰ ਕਿਸਮ ਦੇ ਨਸਲਵਾਦ ਦਾ ਨਿਰੰਤਰ ਵਿਰੋਧੀ ਰਿਹਾ ਹਾਂ, ਅਤੇ ਸ਼ਰਨਾਰਥੀ ਅਧਿਕਾਰਾਂ ਲਈ ਮੁਹਿੰਮਾਂ ਵਿੱਚ ਕੇਂਦਰੀ ਰੂਪ ਵਿੱਚ ਸ਼ਾਮਿਲ ਰਿਹਾ ਹਾਂ। ਮੈਂ ਪੱਛਮ ਦਰਮਿਆਨ ਸ਼ਰਨਾਰਥੀ ਅਤੇ ਪ੍ਰਵਾਸੀ ਕਮਿਊਨਿਟੀਆਂ ਦੇ ਨਾਲ, ਉਪਯੁਕਤ ਕਾਰਜ ਹਾਲਾਤਾਂ ਦੀ ਮੰਗ ਕਰਨ, ਸਥਾਈ ਵੀਜ਼ਾ ਸੁਰੱਖਿਆ, ਅਤੇ ਨਸਲਵਾਦੀ ਨੀਤੀਆਂ ਦੇ ਅੰਤ ਸਬੰਧੀ ਕੰਮ ਕਰਨ ਲਈ ਵਚਨਬੱਧ ਹਾਂ।

ਮੇਰਾ ਕਰਮਚਾਰੀਆਂ ਦੇ ਅਧਿਕਾਰਾਂ ਲਈ ਡੱਟ ਕੇ ਖੜ੍ਹੇ ਹੋਣ ਦਾ ਵੀ ਲੰਬਾ ਰਿਕਾਰਡ ਰਿਹਾ ਹੈ। ਮੈਂ ਉਪਯੁਕਤ ਤਨਖਾਹਾਂ ਅਤੇ ਨੌਕਰੀ ਦੀ ਸੁਰੱਖਇਆ ਲਈ ਲੱੜਦੇ ਹੜਤਾਲੀਆ ਗੋਦਾਮ ਕਰਮਚਾਰੀਆਂ, ਅਤੇ ਮਹਾਂਮਾਰੀ ਦੌਰਾਨ ਬਿਹਤਰ ਹਾਲਾਤਾਂ ਮੰਗ ਕਰਦੇ ਜ਼ਰੂਰੀ ਕਰਮਚਾਰੀਆਂ ਦੇ ਨਾਲ ਖੜ੍ਹਾ ਰਿਹਾ ਹਾਂ।  ਮੈਂ ਕਰਮਚਾਰੀਆਂ ਨੂੰ ਮਹਿੰਗਾਈ ਤੋਂ ਉੱਪਰ ਭੁਗਤਾਨ ਹੁੰਦਿਆਂ ਅਤੇ ਦਹਾਕਿਆਂ ਦੇ ਨਿੱਜੀਕਰਨ ਅਤੇ ਲਾਜ਼ਮੀ ਸੇਵਾਵਾਂ ਦੀ ਘੱਟ ਫੰਡਿੰਗ ਨੂੰ ਉਲਟਦਿਆਂ ਦੇਖਣਾ ਚਾਹੁੰਦਾ ਹਾਂ।

ਹਾਲ ਹੀ ਵਿੱਚ ਮੈਂ ਗਰਭਪਾਤ ਅਧਿਕਾਰ ਅਤੇ ਪਹੁੰਚ ਵਿੱਚ ਵਾਧੇ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ। ਯੂਐਸ ਸੁਪਰੀਮ ਕੋਰਡ ਦੇ ਗਰਭਪਾਤ ਉੱਤੇ ਰੋਕ ਤੋਂ ਬਾਅਦ ਮੈਂ 15,000 ਤੋਂ ਵੱਧ ਲੋਕਾਂ ਨਾਲ ਮੈਲਬੋਰਨ ਵਿੱਚ ਰੈਲੀ ਕੀਤੀ ਅਤੇ ਪ੍ਰਧਾਨਗੀ ਕੀਤੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਨੂੰ ਆਪਣੇ ਅਧਿਕਾਰਾਂ ਦੀ ਰਾਖੀ ਲਈ ਲੜਣਾ ਹੋਵੇਗਾ, ਅਤੇ ਮੌਜੂਦਾ ਨਾਲ ਸੰਤੁਸ਼ਟ ਨਹੀਂ ਹੋ ਸਕਦੇ। ਮੁੱਢ ਤੋਂ ਮੁਹਿੰਮਾਂ ਲੋੜੀਂਦੀਆਂ ਹਨ।

ਸੰਸਦ ਵਿੱਚ ਸਮਾਜਵਾਦੀ ਆਵਾਜ ਦਾ ਮਤਲਬ ਹੋਵੇਗਾ ਕਿ ਆਮ ਲੌਕਾਂ ਦੇ ਹੱਕ ਨੂੰ ਸਾਹਮਣੇ ਅਤੇ ਕੇਂਦਰ ਵਿੱਚ ਰੱਖਣਾ। ਸ਼ਰਨਾਰਥੀ ਅਧਿਕਾਰਾਂ ਤੋਂ ਲੈ ਕਿ ਜਲਵਾਯੂ ਸਬੰਧੀ ਨਿਆਂ ਤੱਕ, ਇਹ ਸਾਡੀਆਂ ਮੁਹਿੰਮਾਂ ਨੂੰ ਬੇਮਿਸਾਲ ਰੂਪ ਵਿੱਚ ਤਾਕਤ ਦੇਵੇਗਾ।  ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੇ ਨਾਲ ਇਸ ਮੁਹਿੰਮ ਵਿੱਚ ਸ਼ਾਮਿਲ ਹੋਵੋਗੇ!

Victorian Socialists, 54 Victoria St, Carlton South, VIC 3053 ਦੁਆਰਾ ਅਧਿਕਾਰਤ