ਉੱਤਰੀ ਮੈਟਰੋਪੋਲੀਟਨ ਲਈ ਜੇਰੋਮੀ ਸਮਾਲ

ਮੈਂ ਜੇਰੋਮੀ ਸਮਾਲ, ਨਵੰਬਰ 2022 ਵਿਕਟੋਰੀਅਨ ਚੋਣ ਵਿੱਚ ਉੱਤਰੀ ਮੈਟਰੋ ਅੱਪਰ ਹਾਉਸ ਇਲਾਕੇ ਲਈ ਵਿਕਟੋਰੀਅਲ ਸਮਾਜਵਾਦੀਆਂ (Victorian Socialists) ਉਮੀਦਵਾਰ ਹਾਂ।

ਸੰਸਦ ਵਿੱਚ ਬੈਠੇ ਜ਼ਿਆਦਾਤਰ ਲੋਕਾਂ ਦੇ ਉਲਟ, ਮੈਂ ਪੇਸ਼ੇਵਰ ਰਾਜਨੀਤਿਕ ਨਹੀਂ ਹਾਂ। ਮੈਂ ਕਈ ਦਹਾਕਿਆਂ ਤੱਕ ਉਸਾਰੀ ਦੀ ਸਾਈਟ ਉੱਤੇ ਮਜ਼ਦੂਰ ਵਜੋਂ ਕੰਮ ਕੀਤਾ ਹੈ, ਨਾਲ ਦੇ ਨਾਲ ਫੈਕਟਰੀਆਂ ਅਤੇ ਦਫਤਰੀ ਕੰਮ ਵੀ ਕੀਤੇ ਹਨ।

ਪਿਛਲੇ ਕੁੱਝ ਸਾਲਾਂ ਤੋਂ ਮੈਂ ਇੰਡਸਟ੍ਰੀਅਲ ਪ੍ਰਬੰਧਕ ਰਿਹਾ ਹਾਂ। ਮੈਂ ਬਜ਼ੁਰਗਾਂ ਦੀ ਦੇਖਭਾਲ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨਿੱਜੀਕਰਨ ਦੇ ਵਿਰੁੱਧ ਸੰਗਠਿਤ ਕਰਨਵਿੱਚ ਮੱਦਦ ਕੀਤੀ ਹੈ, ਗੋਦਾਮ ਵਿੱਚ ਕਰਮਚਾਰੀਆਂ ਦੀ ਨੌਕਰੀ ਦੀ ਸੁਰੱਖਿਆ ਜਿੱਤਣ ਵਿੱਚ ਹੜਤਾਲ ਦੇ ਪ੍ਰਬੰਧ ਵਿੱਚ ਮੱਦਦ ਕੀਤੀ ਹੈ, ਅਤੇ ਹੋਸਪੋ ਅਤੇ ਰਿਟੇਲ ਕਰਮਚਾਰੀਆਂ ਦੀ ਤਨਖਾਹ ਚੋਰੀ ਨੂੰ ਚੁਣੌਤੀ ਦੇਣ ਅਤੇ ਜਿੱਤਣ ਵਿੱਚ ਮੱਦਦ ਕੀਤੀ ਹੈ।

ਮੈਂ ਮੰਨਦਾ ਹਾਂ ਕਿ ਆਮ ਲੋਕ ਜੋ ਸਮਾਜ ਦੀ ਸਾਰੀ ਸੰਪਤੀ ਦਾ ਉਤਪਾਦਨ ਕਰਦੇ ਹਨ ਉਹਨਾਂ ਨੂੰ ਹੀ ਵੱਡੇ ਨਿਰਣੈ ਲੈਣੇ ਚਾਹੀਦੇ ਹਨ, ਨਾ ਕਿ ਕੁੱਝ ਗੈਰਚੁਣੇ ਕਰੋੜਪਤੀ ਅਤੇ ਉਹਨਾਂ ਦੇ ਰਾਜਨੀਤਿਕ ਚੇਲਿਆਂ ਨੂੰ।  ਇਸੇ ਕਾਰਨ ਮੈਂ ਸਮਾਜਵਾਦੀ ਹਾਂ।

ਮੈਂ ਦੱਖਣੀ ਅਫਰੀਕਾ ਵਿੱਚ ਨਸਲਵਾਦੀ ਖਿਲਾਫ, ਅਤੇ ਉੱਤਰੀ ਸਰਹੱਦ ਵਿੱਚ Jabiluka ਯੂਰੇਨੀਅਮ ਖਦਾਨ ਰੋਕਣ ਲਈ - ਭੇਦਭਾਵ ਖਿਲਾਫ ਸਫਲ ਮੁਹਿੰਮਾਂ ਉਸਾਰਨ ਵਿੱਚ ਮੱਦਦ ਕੀਤੀ ਹੈ ਜਦੋਂ ਮੈਂ ਨੌਜਵਾਨ ਸੀ। ਮੈਂ ਫਲਸਤੀਨੀ ਲੋਕਾਂ ਨਾਲ, ਅਤੇ ਸ਼ਰਨਾਰਥੀ ਅਧਿਕਾਰਾਂ ਲਈ ਏਕਤਾ ਵਿੱਚ ਮੁਹਿੰਮ ਚਲਾਈ ਹੈ। ਮੈਂ ਇੰਨਕਲਾਬੀ ਬਦਲਾਵਾਂ ਲਈ ਮੁਹਿੰਮ ਚਲਾਈ ਹੈ ਜਿਸਦੀ ਸਾਨੂੰ ਜਲਵਾਯੂ ਅਤੇ ਵਾਤਾਵਰਨ ਸੰਕਟ ਤੋਂ ਬਚਣ ਲਈ ਲੋੜ ਸੀ – 1980 ਵਿੱਚ ਪ੍ਰਮੁੱਖ ਹਾਈ ਸਕੂਲ ਵਾਕਆਊਟ ਤੋਂ ਲੈ ਕੇ, 2019 ਵਿੱਚ ਮੁੱਖ ਜੈਵਿਕ ਤੇਲ ਇੰਡਸਟਰੀ ਕਾਨਫਰੰਸ IMARC ਖਿਲਾਫ ਦਿਵਾਨੀ ਬਗਾਵਤ ਤੱਕ।

ਨਵੰਬਰ ਰਾਜ ਚੋਣਾਂ ਵਿੱਚ, ਮੈਂ ਉੱਤਰੀ ਮੈਟਰੋ ਅੱਪਰ ਹਾਉਸ ਖੇਤਰ ਵਿੱਚ ਵਿਕਟੋਰੀਅਨ ਸਮਾਜਵਾਦੀ (Victorian Socialists) ਲਈ ਚੋਣ ਲੜ ਰਿਹਾ ਹਾਂ। ਮੈਂ ਹਰੇਕ ਅਨਿਆਂ ਖਿਲਾਫ ਆਵਾਜ਼ ਉਠਾਵਾਂਗਾ, ਅਤੇ ਲੋਕਾਂ ਨਾਲ ਖੜਾਂਗਾ ਜਿੱਥੇ ਵੀ ਜੰਗ ਅਜਿਹੇ ਸਿਸਟਮ ਖਿਲਾਫ ਹੋਵੇ, ਜੋ, ਵੱਧ ਤੋਂ ਵੱਧ, ਬਹੁਤ-ਅਮੀਰਾਂ ਲਈ ਤਿਆਰ ਕੀਤਾ ਹੋਵੇ।

ਆਓ ਇਸ ਨਵੰਬਰ ਇਤਿਹਾਸ ਰਚੀਏ। ਸਮਾਜਵਾਦੀ ਨੂੰ ਵੋਟ ਪਾਈਏ।
 

Victorian Socialists, 54 Victoria St, Carlton South, VIC 3053 ਦੁਆਰਾ ਅਧਿਕਾਰਤ